PB 80 Wala

PB 80 Wala Transportation

24/02/2023

ਕੋਟਕਪੂਰਾ ਗੋਲ਼ੀਕਾਂਡ ਦੀ ਚਾਰਜਸ਼ੀਟ ਦਾਖਲ
ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਸੁਮੇਧ ਸੈਣੀ, ਉਮਰਾਨੰਗਲ ਹੁਰਾਂ ਦਾ ਦੋਸ਼ੀਆਂ ਵਜੋਂ ਨਾਮ ਸ਼ਾਮਲ !!
:ਨਿਊਜ 18 ਪੰਜਾਬ

ਬਠਿੰਡਾ ਦੇ ਰਾਮਾਂ ਮੰਡੀ ਸਥਿਤ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ,
24/02/2023

ਬਠਿੰਡਾ ਦੇ ਰਾਮਾਂ ਮੰਡੀ ਸਥਿਤ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ,

ਬਹੁਤ ਦੁੱਖਦਾਇਕ ਕਬੱਡੀ ਦਾ ਸਟਾਰ ਰੇਡਰ, ਅਮਰ ਘੱਸ ਵਾਲਾ ਚੱਲਦੇ ਮੈਚ ਚ ਸੱਟ ਲੱਗ ਜਾਣ ਕਾਰਨ, ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਪਾਤਸ਼ਾਹ ਚਰਨਾਂ ...
24/02/2023

ਬਹੁਤ ਦੁੱਖਦਾਇਕ

ਕਬੱਡੀ ਦਾ ਸਟਾਰ ਰੇਡਰ, ਅਮਰ ਘੱਸ ਵਾਲਾ ਚੱਲਦੇ ਮੈਚ ਚ ਸੱਟ ਲੱਗ ਜਾਣ ਕਾਰਨ, ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਪਾਤਸ਼ਾਹ ਚਰਨਾਂ ਚ ਨਿਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ

ਘਰ ਦੇ ਕਲੇਸ਼ ਦਾ ਮਾਂ ਬਾਪ ਦੇ ਆਪਸੀ ਝਗੜੇ ਦਾ ਸਿੱਧਾ ਅਸਰ ਬੱਚਿਆਂ ਦੇ ਦਿਮਾਗ ਤੇ ਪੈਂਦਾ.... ਤੇ ਜਿਹਨਾਂ ਦੇ ਘਰਾਂ ਵਿੱਚ ਜਿਆਦਾ ਕਲੇਸ਼ ਰਹਿੰਦਾ ਉਹ...
23/02/2023

ਘਰ ਦੇ ਕਲੇਸ਼ ਦਾ ਮਾਂ ਬਾਪ ਦੇ ਆਪਸੀ ਝਗੜੇ ਦਾ ਸਿੱਧਾ ਅਸਰ ਬੱਚਿਆਂ ਦੇ ਦਿਮਾਗ ਤੇ ਪੈਂਦਾ.... ਤੇ ਜਿਹਨਾਂ ਦੇ ਘਰਾਂ ਵਿੱਚ ਜਿਆਦਾ ਕਲੇਸ਼ ਰਹਿੰਦਾ ਉਹਨਾਂ ਦੇ ਬੱਚੇ ਜ਼ਿਆਦਾਤਰ ਸਹਿਮੇ ਸਹਿਮੇ ਰਹਿਣਗੇ ....ਜੇਕਰ ਬੱਚੇ ਥੋੜ੍ਹੇ ਵੱਡੇ ਹੋਣ ਤਾਂ ਆਪਣਾ ਮਨ ਹਲਕਾ ਕਰਨ ਲਈ ਉਹ ਬਾਹਰ ਕੋਈ ਸਾਥੀ ਕੋਈ ਦੋਸਤ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਦੋਸਤ ਕੋਈ ਮੁੰਡਾ ਜਾਂ ਕੁੜੀ ਵੀ ਹੋ ਸਕਦੀ ਹੈ....

ਤੇ ਕਈ ਵਾਰ ਗ਼ਲਤ ਸੰਗਤ ਵਿੱਚ ਵੀ ਪੈ ਜਾਂਦੇ ਨੇ... ਇਸ ਵਿੱਚ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ.... ਕਿਉਂਕਿ ਉਹਨਾਂ ਨੂੰ ਸਮਝਣ ਵਾਲੇ ਤੇ ਉਹਨਾਂ ਨੂੰ ਸਮਝਾਉਣ ਵਾਲਿਆਂ ਨੂੰ ਤਾਂ ਆਪਸੀ ਝਗੜੇ ਤੋਂ ਹੀ ਵ੍ਹੇਲ ਨਹੀਂ ਹੁੰਦੀ....ਤੇ ਕਈ ਵਾਰ ਬੱਚੇ ਹੱਥੋਂ ਹੀ ਨਿੱਕਲਦੇ ਲੱਗਦੇ ਨੇ.... ਡਿਪ੍ਰੈਸ਼ਨ ਵਿੱਚ ਵੀ ਚਲੇ ਜਾਂਦੇ ਨੇ... ਫ਼ੇਰ ਸਿਵਾਏ ਪਛਤਾਵੇ ਦੇ ਕੁੱਝ ਨਹੀਂ ਰਹਿੰਦਾ... 😢

ਸੋ ਆਪਸੀ ਝਗੜੇ ਦੌਰਾਨ ਇੱਕ ਦੂਜੇ ਦੀ ਧੀਦੀ , ਭੈਣਦੀ ਕਰਦਿਆਂ ਇੱਕ ਵਾਰ ਆਪਣੇ ਬੱਚਿਆਂ ਦੇ ਸਹਿਮੇ ਮਾਸੂਮ ਚਿਹਰੇ ਵੱਲ ਜ਼ਰੂਰ ਦੇਖ ਲਿਆ ਕਰੋ... ਹੋ ਸਕੇ ਤਾਂ ਉਹਨਾਂ ਦੀ ਜਗ੍ਹਾ ਤੇ ਆ ਕੇ ਉਹ ਮਹਿਸੂਸ ਕਰ ਕੇ ਦੇਖਿਆ ਕਰੋ ਜੋ ਉਹ ਮਹਿਸੂਸ ਕਰ ਰਹੇ ਹੁੰਦੇ ਨੇ ਜਦੋਂ ਤੁਸੀਂ ਆਪਸ ਵਿੱਚ ਲੜ ਰਹੇ ਹੁੰਦੇ ਓ...... ਮੈਂ ਯਕੀਨ ਨਾਲ ਕਹਿ ਸਕਦਾ ਫ਼ੇਰ ਤੁਹਾਡਾ ਝਗੜਾ ਕਦੇ ਅੱਗੇ ਨਹੀਂ ਵਧੇਗਾ......🤗

ਮਾੜਾ ਮੋਟਾ ਤਾਂ ਸਭ ਪਾਸੇ ਚੱਲਦਾ... ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਵੀ ਆ.... ਨਾਲ ਜਦੋਂ ਗੁਰੂ ਨੂੰ ਅਗਨੀ ਨੂੰ ਸਾਖਸ਼ੀ ਮਨ ਕੇ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਹੁੰਦਾ ਓਦੋਂ ਥੋੜ੍ਹੀ ਬਹੁਤੀ ਗੱਲ ਬਰਦਾਸ਼ਤ ਕਰਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ....

ਇੱਕ ਗੱਲ ਯਾਦ ਰੱਖਿਓ ਸਮਾਂ ਮਾੜਾ ਹੋ ਸਕਦਾ... ਤੁਹਾਡਾ ਸਾਥੀ ਮਾੜਾ ਨਹੀਂ ਹੋ ਸਕਦਾ ਤੇ ਉਹ ਮਾੜਾ ਸਮਾਂ ਚੁੱਪ ਰਹਿ ਕੇ ਲੰਗਾਅ ਲਿਆ ਕਰੋ.....ਔਖਾ ਹੁੰਦਾ ਪਰ ਕਰ ਲਿਆ ਕਰੋ....ਆਪਣੇ ਬੱਚਿਆਂ ਖ਼ਾਤਰ ਆਪਣੇ ਪਿਆਰ ਕਰਨ ਵਾਲਿਆਂ ਖ਼ਾਤਰ.....ਕਿਉਕਿ ਤੁਹਾਡੇ ਨਾਲ ਹੋਰ ਵੀ ਬਹੁਤ ਰਿਸ਼ਤੇ ਜੁੜੇ ਹੋਏ ਹੁੰਦੇ ਨੇ....

ਖੁੱਸ਼ ਰਹੋ..😊 ਆਬਾਦ ਰਹੋ..🌹

14/02/2023

ਚੰਗੀ ਲੱਗੇ ਤਾ ਸੇਅਰ ਜਰੂਰ ਕਰਿਓ

ਵੈਸੇ ਇਲਾਕਾ ਕਿਹੜਾ ਆਪਣਾ  ❤
08/02/2023

ਵੈਸੇ ਇਲਾਕਾ ਕਿਹੜਾ ਆਪਣਾ ❤

13/01/2023

2023 ਦੀ ਪਹਿਲੀ ਵੀਡੀਓ.. ਏਹ ਦੁਨੀਆ ਬਹੁਤ ਸੋਹਣੀ ਆ
ਤੇ ਇਸ ਵਿਚ ਰਹਿਣ ਵਾਲੇ ਸਾਰੇ ਜੀਵ ਜੰਤੂਆਂ ਚ ਦਿਲ ਹੁੰਦਾ..

ਸ਼ਹੀਦ ਭਗਤ ਸਿੰਘ ਦੇ ਵੱਡੇ ਵਡੇਰਿਆਂ,ਦਸਮ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਛਕੀ ਸੀ ਪਰ  ਭਗਤ ਸਿੰਘ ਦਾ ਦਾਦਾ ਅਰਜਨ ਸਿਂਘ ਪੱਕਾ ਆਰੀਆ ਸਮਾਜੀ ਸੀ ।...
30/12/2022

ਸ਼ਹੀਦ ਭਗਤ ਸਿੰਘ ਦੇ ਵੱਡੇ ਵਡੇਰਿਆਂ,ਦਸਮ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਛਕੀ ਸੀ ਪਰ ਭਗਤ ਸਿੰਘ ਦਾ ਦਾਦਾ ਅਰਜਨ ਸਿਂਘ ਪੱਕਾ ਆਰੀਆ ਸਮਾਜੀ ਸੀ ।ਜਿਸ ਦਿਨ ਓਹ ਆਪਣੇ ਪੋਤੇ ਭਗਤ ਸਿੰਘ ਦਾ ਉਸਤਰੇ ਨਾਲ ਸਿਰ ਦਾ ਮੁੰਡਨ ਕਰਾਉਣ ਲਈ ਨਾਈ ਕੋਲ ਗਿਆ ਤਾਂ ਸ਼ਹੀਦ ਭਗਤ ਸਿੰਘ ਦੀ ਦਾਦੀ ਨੇ ਚਾਣਚੱਕ ਰੋਕ ਕੇ ਕਿਹਾ ,”ਨਾਂ ਕੇਸ ਤਾਂ ਨੀਂ ਮੈ ਕਤਲ ਕਰਾਉਣ ਦੇਣੇ ਆਵਦੇ ਪੋਤੇ ਦੇ”।ਮਨ ਦੇ ਕਿਸੇ ਨਾ ਕਿਸੇ ਕੋਨੇ ਚ ਸਿੱਖੀ ਵਾਲਾ ਐਲੀਮੈਂਟ ਪਿਆ ਸੀ ਗਾ ਜੋ ਜਾਗ ਗਿਆ।

ਮੇਰੇ ਨਾਲ ਕੰਮ ਕਰਦਾ ਇਕ ਪੰਜਾਬੀ ਨੌਜਵਾਨ ਮੁੰਡਾ ਪਿਛਲੇ ਵਰੇ ਮੇਰੇ ਮੋਢੇ ਤੇ ਹੱਥ ਰੱਖ ਕੇ ਅਚਾਨਕ ਕਹਿੰਦਾ,,”ਬਾਈ ਜੇ ਅੰਦੋਲਨ ਕਰਕੇ ਸ਼ਹਾਦਤ ਜਾਂ ਮਰਨਾ ਪਿਆ ਤਾਂ ਜਹਾਜ਼ ਚੜ ਕੇ ਮੁੜ ਜਾਂ ਗੇ ਫਿਰ,ਇਹ ਕਿੱਡੀ ਕੁ ਗੱਲ ਆ”ਇਹ ਦਸਮ ਪਾਤਸ਼ਾਹ ਦੀ ਹੀ ਦਾਤ ਹੈ ਜੋ ਹਰੇਕ ਰੋਡੇ ਘੋਡੇ ਅਤੇ ਸੰਪੂਰਨ ਸਿੱਖ ਚ ਵਾਸ ਕਰ ਰਹੀ ਹੈ ,ਬੇਸ਼ਕ ਹਰੇਕ ਦਿਨ ਨਾ ਨਿਕਲੇ ਇਹ ਭਾਵਨਾਂ ਪਰ ਲੋੜ ਪੈਣ ਤੇ ਆਪ ਮੁਹਾਰੇ ਜਾਗ ਪੈਂਦੀ ਆ।

ਕੁਝ ਸਾਲ ਪਹਿਲਾਂ ਲੰਡਨ ਦੇ ਇਕ ਪਾਰਕ ਵਿਚ ਇਕ ਮੁਟਿਆਰ ਗੋਰੀ ਨੁੰ ਦੋ ਡਰੱਗੀ ਅਧਖੜ ਗੋਰੇ ਕੁੱਟ ਰਹੇ ਸਨ ਤੇ ਲੋਕ ਤਮਾਸ਼ਬੀਨ ਬਣ ਦੇਖ ਕੋਲੋਂ ਲੰਘ ਰਹੇ ਸੀ ਤਾਂ ਅਚਾਨਕ ਕੋਲੋਂ ਲੰਘਦੇ ਸਿੱਖ ਮੁੰਡੇ ਦੀ ਨਜ਼ਰ ਪਈ ਤਾਂ ਓਹ ਬਿਨਾ ਸੋਚੇ ਵਿਚਾਰੇ ਓਸ ਕੁੜੀ ਨੁੰ ਬਚਾਉਣ ਲਈ ਗੋਰਿਆਂ ਨਾਲ ਉਲਝ ਗਿਆ,ਕੋਰਟ ਚ ਜੱਜ ਮੂਹਰੇ ,ਓਸ ਦਸਿਆ ਕਿ,”ਮੈਨੁ ਨਹੀਂ ਪਤਾ ਲੱਗਿਆ ਕਿ ਮੈ ਕਦੋਂ ਤੇ ਕਿਉ ਉਸ ਲੜਕੀ ਨੁੰ ਬਚਾਉਣ ਲਈ ਆਪਣੀ ਜਾਨ ਵੀ ਖ਼ਤਰੇ ਚ ਪਾ ਦਿੱਤੀ ਸੀ,”।ਇਹ ਆ ਬਾਬੇ ਨਾਨਕ ਦੀ ਸਿੱਖੀ ਦਾ ਬੀਜ ਚੋ ਸਾਡੇ ਕੋਨਿਆਂ ਚ ਕਿਤੇ ਨਾ ਕਿਤੇ ਪਿਆ।ਬੇਸ਼ਕ ਪਤਿਤ ਹੋ ਜਾਈਏ ਪਰ ਇਹ ਸੜਦਾ ਰੁੜਦਾ ਨਹੀਂ ,ਇਨਸਟੈਂਟ ਰਿਅਕਟ ਕਰਦਾ।

ਪਿਛਲੇ ਵਰੇ ਤੁਸੀ ਪ੍ਰਤੱਖ ਦੁੱਕਿਆਂ ਕਿ ,ਕਿਵੇਂ ਦਿੱਲੀ ਸ਼ਹਿਰ ਦੇ ਹਿੱਕ ਤੇ ਸਿੱਖੀ ਗਤਕੇ ਖੇੜ ਰਹੀ ਸੀ ,ਓਹੀ ਦਿੱਲੀ ਜਿੱਥੇ ਕਦੇ ਗਲਾਂ ਚ ਟਾਇਰ ਪਾਏ ਸੀ ।ਕਿਤੇ ਨਾ ਕਿਤੇ ਸਿੱਖ ਦੇ ਕਾਲਜੇ ਚ ਰੜਕ ਅਜੇ ਪਈ ਆ ਜੋ ਕਿਸਾਨ ਅੰਦੋਲਨ ਦੇ ਰੂਪ ਚ ਉਘੜ ਕੇ ਸਾਹਮਣੇ ਆਈ ਸੀ,
ਸਿਦਕ ਤੇ ਸਬਰ ਦੇ ਰੂਪ ਚ ,

ਧੰਨ ਦਸਮ ਪਾਤਸ਼ਾਹ ਧੰਨ ਤੇਰੀ ਸਿੱਖੀ

ਧੰਨ ਤੇਰੀ ਦਾਤ

ਧੰਨ ਤੇਰੀ ਕਰਨੀ ਧਰਨੀ

ਮਾ ਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕੂ ਦੂਰ
25/12/2022

ਮਾ ਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕੂ ਦੂਰ

16/12/2022

Address

Near Durga Mandir
Maur
151509

Telephone

+919463247060

Website

Alerts

Be the first to know and let us send you an email when PB 80 Wala posts news and promotions. Your email address will not be used for any other purpose, and you can unsubscribe at any time.

Share